
ਕੈਨੇਡਾ ਨੇ ਕੁੱਝ ਹਦਾਇਤਾਂ ਨਾਲ ਭਾਰਤ ਤੋਂ ਉਡਾਣਾਂ ਕੀਤੀਆਂ ਮੁੜ ਸ਼ੁਰੂ
ਆਖਰਕਾਰ, ਕੈਨੇਡੀਅਨ ਸਰਕਾਰ ਨੇ 5 ਮਹੀਨਿਆਂ ਬਾਅਦ 27 ਸਤੰਬਰ ਨੂੰ ਕੈਨੇਡਾ ਲਈ ਸਿੱਧੀ ਉਡਾਣਾਂ ਦੁਬਾਰਾ ਸ਼ੁਰੂ ਕੀਤੀਆਂ, ਜਿਸ ਨਾਲ ਕੈਨੇਡਾ ਵਿੱਚ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੀ। ਫ਼ਿਲਹਾਲ, ਏਅਰ ਕੈਨੇਡਾ ਦੀਆਂ ਉਡਾਣਾਂ ਦਿੱਲੀ ਤੋਂ ਸ਼ੁਰੂ ਕੀਤੀਆਂ ਗਈਆਂ ਹਨ; ਜੇ ਸਭ ਕੁਝ ਠੀਕ ਰਿਹਾ ਤਾਂ ਜਲਦੀ ਹੀ ਦੂਜੇ ਹਵਾਈ ਅੱਡਿਆਂ ਤੋਂ ਉਡਾਣਾਂ ਸ਼ੁਰੂ ਹੋ ਸਕਦੀਆਂ ਹਨ। ਭਾਰਤ ਤੋਂ ਯਾਤਰੀ ਕੁੱਝ ਹਦਾਇਤਾਂ ਦਾ ਪਾਲਣ ਕਰਕੇ ਕੈਨੇਡਾ ਦੀ ਉਡਾਨ ਭਰ ਸਕਦੇ ਹਨ ਜੋ ਕਿ ਇਸ ਪ੍ਰਕਾਰ ਹਨ।
ਭਾਰਤ ਤੋਂ ਕੈਨੇਡਾ ਲਈ ਸਿੱਧੀਆਂ ਉਡਾਣਾਂ ਲਈ ਟੈਸਟਿੰਗ ਦੀਆਂ ਨਵੀਆਂ ਹਦਾਇਤਾਂ
- ਯਾਤਰੀਆਂ ਕੋਲ ਦਿੱਲੀ ਹਵਾਈ ਅੱਡੇ 'ਤੇ ਸਥਿਤ ਲੈਬਾਰਟਰੀ ਤੋਂ ਕੋਵਿਡ -19 ਦੇ ਨੈਗੇਟਿਵ ਟੈਸਟ ਦਾ ਸਬੂਤ ਹੋਣਾ ਲਾਜ਼ਮੀ ਹੈ। ਲੈਬਾਰਟਰੀ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਏਅਰ ਪੋਰਟ ਕਨੈਕਟ ਬਿਲਡਿੰਗ ਦੇ ਮੈਟਰੋ ਸਟੇਸ਼ਨ ਦੇ ਉੱਪਰ ਸਥਿਤ ਹੈ।
- ਇਹ ਟੈਸਟ ਕੈਨੇਡਾ ਨੂੰ ਸਿੱਧੀ ਫਲਾਈਟ ਤੇ ਰਵਾਨਾ ਹੋਣ ਤੋਂ ਪਹਿਲਾਂ 18 ਘੰਟਿਆਂ ਦੇ ਅੰਦਰ ਕਰਵਾਉਣਾ ਜ਼ਰੂਰੀ ਹੈ।
- ਪੂਰੀ ਤਰਾਂ ਵੇਕਸਿਨੇਟੇਡ ਯਾਤਰੀਆਂ ਨੂੰ ਆਪਣੀ ਜਾਣਕਾਰੀ "ਅਰਾਇਵਕੈਨ" ਮੋਬਾਈਲ ਐਪ ਜਾਂ ਵੈੱਬਸਾਈਟ ਤੇ ਅੱਪਲੋਡ ਕਰਨੀ ਹੋਵੇਗੀ।
- ਜਿਹੜੇ ਯਾਤਰੀ ਇਨ੍ਹਾਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਅਸਮਰਥ ਹੋਣਗੇ ਉਨ੍ਹਾਂ ਨੂੰ ਯਾਤਰਾ ਕਰਨ ਤੋਂ ਇਨਕਾਰ ਕਰ ਦਿੱਤਾ ਜਾਵੇਗਾ।
- ਕਿਸੇ ਤੀਸਰੇ ਦੇਸ਼ ਰਾਹੀਂ ਕੈਨੇਡਾ ਨੂੰ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਕੈਨੇਡਾ ਦੀ ਯਾਤਰਾ ਜਾਰੀ ਰੱਖਣ ਤੋਂ ਪਹਿਲਾਂ 72 ਘੰਟਿਆਂ ਦੇ ਅੰਦਰ ਉਸ ਦੇਸ਼ ਤੋਂ ਇੱਕ ਵੈਧ ਨੈਗੇਟਿਵ ਕੋਵਿਡ -19 ਮੋਲਿਕੁਲਰ ਟੈਸਟ ਕਰਵਾਉਣਾ ਜ਼ਰੂਰੀ ਰਹੇ ਗਾ।
ਕੈਨੇਡਾ ਵਿੱਚ ਕੋਵਿਡ-19 ਦੇ ਮਨਜ਼ੂਰ ਸ਼ੁਦਾ ਟੀਕੇ
- ਫਾਈਜ਼ਰ-ਬਾਇਓਨਟੈਕ (ਕਾਮਿਰਨੇਟੀ, ਟੋਜ਼ੀਨਾਮੇਰਨ, ਬੀਐਨਟੀ 162 ਬੀ 2)
- ਮਾਡਰਨਾ (ਸਪਾਈਕਵੈਕਸ, ਐਮਆਰਐਨਏ -1273)
- ਐਸਟ੍ਰਾਜ਼ੇਨੇਕਾ/ਕੋਵਿਸ਼ੀਲਡ (ਸੀਐਚਏਡੀਓਐਕਸ 1-ਐਸ, ਵੈਕਸਜ਼ੇਵਰਿਆ, ਏਜੇਡਡੀ 1222)
- ਜੈਨਸਨ/ਜਾਨਸਨ ਐਂਡ ਜਾਨਸਨ (ਐਡ26. ਸੀਓਵੀ 2.S)
ਇਹਨਾਂ ਵਿੱਚੋਂ, ਹੁਣ ਤੱਕ, ਭਾਰਤ ਵਿੱਚ ਇੱਕ ਮਾਤਰ ਵੈਕਸੀਨ ਉਪਲਬਧ ਹੈ ਜੋ ਕੋਵੀਸ਼ਿਲਡ ਹੈ। ਇਸ ਲਈ, ਕੈਨੇਡਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਿਰਫ਼ ਕੋਵੀਸ਼ਿਲਡ ਵੈਕਸੀਨ ਲਗਵਾਉਣ। ਭਾਰਤ ਬਾਇਓਟੈਕਸ ਦੀ (ਕੋਵੈਕਸਿਨ, ਬੀਬੀਵੀ 152 ਏ, ਬੀ, ਸੀ) ਨੂੰ ਅਜੇ ਤੱਕ ਕੈਨੇਡਾ ਸਰਕਾਰ ਦੁਆਰਾ ਮਨਜ਼ੂਰੀ ਨਹੀਂ ਦਿੱਤੀ ਗਈ ਹੈ, ਜਿਸ ਦਾ ਮਤਲਬ ਹੈ ਕਿ ਜਿਨ੍ਹਾਂ ਨੇ ਕੋਵੈਕਸਿਨ ਦੇ ਟੀਕੇ ਲਗਵਾਏ ਹਨ ਉਨ੍ਹਾਂ ਨੂੰ ਕੈਨੇਡਾ ਦੀ ਯਾਤਰਾ ਕਰਨ ਲਈ ਹਾਲੇ ਹੋਰ ਇੰਤਜ਼ਾਰ ਕਰਨਾ ਪਵੇਗਾ।
ਉਪਰੋਕਤ ਹਦਾਇਤਾਂ ਤੋਂ ਇਲਾਵਾ, ਕੈਨੇਡਾ ਜਾਣ ਵਾਲੇ ਯਾਤਰੀਆਂ ਕੋਲ 14 ਦਿਨਾਂ ਦਾ ਕੁਆਰੰਟੀਨ ਪਲਾਨ ਹੋਣਾ ਚਾਹੀਦਾ ਹੈ। ਜੇ ਉਹ ਇਹ ਹਦਾਇਤਾਂ ਤੇ ਅਮਲ ਨਹੀਂ ਕਰਦੇ ਜਾਂ ਕੈਨੇਡਾ ਪਹੁੰਚਣ ਦੇ ਪੋਜਟਿਵ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਕੁਆਰੰਟੀਨ ਹੋਣਾ ਪਵੇਗਾ।
ਦੂਜੀ ਲਹਿਰ ਦੇ ਦੌਰਾਨ ਕੋਵਿਡ -19 ਦੇ ਮਾਮਲੇ ਵਿੱਚ ਤੇਜ਼ੀ ਆਉਣ ਤੋਂ ਬਾਅਦ ਅਪ੍ਰੈਲ ਵਿੱਚ ਉਡਾਣਾਂ ਮੁਅੱਤਲ ਕਰ ਦਿੱਤੀਆਂ ਗਈਆਂ ਸਨ। ਨਤੀਜੇ ਵਜੋਂ, ਬਹੁਤੇ ਭਾਰਤੀ ਵਿਦਿਆਰਥੀਆਂ ਨੂੰ ਜਾਂ ਤਾਂ ਆਨਲਾਇਨ ਕਲਾਸਾਂ ਲਾਉਣੀਆਂ ਪਾਈਆਂ ਸੀ ਜਾਂ ਆਪਣੇ ਅਧਿਐਨ ਪ੍ਰੋਗਰਾਮਾਂ ਨੂੰ ਮੁਲਤਵੀ ਕਰਨਾ ਪਿਆ ਸੀ। ਹੁਣ ਜਦੋਂ ਤੋਂ ਉਡਾਣਾਂ ਦੁਬਾਰਾ ਸ਼ੁਰੂ ਹੋਈਆਂ ਹਨ, ਵਿਦਿਆਰਥੀ ਵਿਚ ਖ਼ੁਸ਼ੀ ਦੀ ਲਹਿਰ ਦੇਖੀ ਜਾ ਸਕਦੀ ਹੈ ਕਿਉਂਕਿ ਉਹ ਹੁਣ ਆਪਣੀ ਕਲਾਸਾਂ ਵਿੱਚ ਵਿਅਕਤੀਗਤ ਤੌਰ ਤੇ ਸ਼ਾਮਲ ਹੋਣ ਲਈ ਭਾਰਤ ਤੋਂ ਕੈਨੇਡਾ ਜਾ ਸਕਦੇ ਹਨ।
ਜਨਵਰੀ 2022 ਵਿੱਚ ਕੈਨੇਡਾ ਵਿੱਚ ਪੜਾਈ ਕਰਨ ਦੀ ਯੋਜਨਾ ਬਣਾ ਰਹੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਜਲਦੀ ਤੋਂ ਜਲਦੀ ਆਪਣੀਆਂ ਸੀਟਾਂ ਸੁਰੱਖਿਅਤ ਕਰ ਲੈਣ ਕਿਉਂਕਿ ਸੀਟਾਂ ਸੀਮਤ ਹਨ। ਸਹੀ ਮਾਰਗ ਦਰਸ਼ਨ ਲਈ, ਉਹ ਪਿਰਾਮਿਡ ਦੇ ਕੈਨੇਡਾ ਸਟੱਡੀ ਵੀਜ਼ਾ ਮਾਹਰਾਂ ਨੂੰ ਸਾਡੀ ਕਿਸੇ ਵੀ ਸ਼ਾਖਾ ਵਿਚ ਪਹੁੰਚ ਕੇ ਮਿਲ ਸਕਦੇ ਹਨ ਜਾਂ 92563-92563 'ਤੇ ਕਾਲ ਕਰ ਸਕਦੇ ਹਨ।
Related Articles
Pyramid's Biggest Education fair - June 2022
We are back with a golden opportunity for you to secure your seat for admission in Sep 202
पिरामिड ई सर्विसेस ने क्यूबेक, कनाडा में तीन लाइसेंस प्राप्त कॉलेजों के दिवालिया होने से प्रभावित अपने छात्रों के लिए सहायता की घोषणा की
पिरामिड ई-सर्विसेज क्यूबेक प्रांत के तीन